ਟੋਰਾਂਟੋ: ਕੈਨੇਡਾ ‘ਚ ਦਸੰਬਰ ੨੦੧੯ ਤੋਂ ਭੰਗ ਵਾਲੇ ਖੁਰਾਕ ਪਦਾਰਥਾਂ ਦੀ ਕਾਨੂੰਨੀ ਤਰੀਕੇ ਨਾਲ ਬਾਜ਼ਾਰਾਂ ‘ਚ ਵਿਕਰੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਸਰਕਾਰ ਨੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਲਈ ਗਮੀਬੇਅਰਸ ਅਤੇ ਲਾਲੀਪੌਪ ਵਰਗੀਆਂ ਚੀਜ਼ਾਂ ‘ਚ ਭੰਗ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਪਿਛਲੇ ਸਾਲ ਹੀ ਇਕ ਕਾਨੂੰਨ ਬਣਾ ਕੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਐਲਾਨ ਦਿੱਤਾ ਸੀ। ਉਸ ਦੇ ਬਾਅਦ ਪਾਸ ਹੋਇਆ ਇਹ ਨਵਾਂ ਕਾਨੂੰਨ ੧੭ ਅਕਤੂਬਰ ਤੋਂ ਲਾਗੂ ਹੋਵੇਗਾ।
ਇਹ ਕਾਨੂੰਨ ਭੰਗ ਦੇ ਜੂਸ ਅਤ ਸਰੀਰ ‘ਤੇ ਲਗਾਉਣ ਵਾਲੇ ਲੋਸ਼ਨ ‘ਤੇ ਵੀ ਲਾਗੂ ਹੋਵੇਗਾ। ਇਨ੍ਹਾਂ ਨਵੇਂ ਪ੍ਰੋਡਕਟਸ ਦੇ ਮੱਧ ਦਸੰਬਰ ਤੋਂ ਪਹਿਲਾਂ ਬਾਜ਼ਾਰ ‘ਚ ਆਉਣ ਦੀ ਸੰਭਾਵਨਾ ਨਹੀਂ ਹੈ। ਇਹ ਉਦਯੋਗ ਨਵਾਂ ਹੈ। ਇਸ ਨੂੰ ਖੜ੍ਹੇ ਹੋਣ ਅਤੇ ਉਪਭੋਗਤਾਵਾਂ ਦੇ ਹਿਸਾਬ ਵਾਲ ਵਿਕਸਿਤ ਹੋਣ ‘ਚ ਕੁਝ ਸਮਾਂ ਲੱਗੇਗਾ। ਕੈਨੇਡਾ ਸਰਕਾਰ ‘ਚ ਭੰਗ ਨਾਲ ਜੁੜੇ ਸਾਰੇ ਮਾਮਲਿਆਂ ‘ਚ ਇੰਚਾਰਜ ਬਿੱਲ ਬਲੇਅਰ ਨੇ ਕਿਹਾ ਕਿ ਸੰਸ਼ੋਧਿਤ ਕਾਨੂੰਨ ਖਾਣ ਯੋਗ ਭੰਗ, ਭੰਗ ਦਾ ਰਸ ਅਤੇ ਭੰਗ ਤੋਂ ਬਣਨ ਵਾਲੇ ਲੋਸ਼ਨ ਆਦਿ ਨਾਲ ਜਨ ਸਿਹਤ ਨੂੰ ਹੋਣ ਵਾਲੇ ਖਤਰੇ ਨੂੰ ਘੱਟ ਕਰਨ ਅਤੇ ਕੈਨੇਡਾ ‘ਚ ਇਨ੍ਹਾਂ ਉਤਪਾਦਾਂ ਦੇ ਮੌਜੂਦਾ ਗੈਰ-ਸਰਕਾਰੀ ਬਾਜ਼ਾਰ ਨੂੰ ਖਤਮ ਕਰਨਾ ਹੈ। ਨਵੇਂ ਕਾਨੂੰਨ ਤਹਿਤ ਕੈਨੇਡਾ ਨੇ ਹਰੇਕ ਖਾਣ-ਪੀਣ ਵਾਲੇ ਪਦਾਰਥ, ਲੋਸ਼ਨ ਆਦਿ ‘ਚ ਭੰਗ ਦੀ ਮਾਤਰਾ ਤੈਅ ਕਰ ਦਿੱਤੀ ਹੈ।