ਕੈਨੇਡਾ: ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਲਿਜਾਣ ਦਾ ਮਾਮਲਾ ਭਖਿਆ

0
732

ਵੈਨਕੂਵਰ: ਕੁਝ ਦਿਨਾਂ ਤੋਂ ਵੈਨਕੂਵਰ ਤੇ ਨੇੜਲੇ ਖੇਤਰਾਂ ਵਿੱਚ ਕਈ ਸਾਲਾਂ ਤੋਂ ਅਨੰਦ ਕਾਰਜ ਸਿਰਫ ਗੁਰਦੁਆਰਿਆਂ ’ਚ ਹੁੰਦੇ ਆ ਰਹੇ ਹੋਣ ਦੀ ਪ੍ਰਥਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਾਰਮ ਹਾਊਸਾਂ ਤੇ ਘਰਾਂ ’ਚ ਲਿਜਾਣ ਦੀਆਂ ਘਟਨਾਵਾਂ ਦਾ ਮਾਮਲਾ ਭੱਖਣ ਲੱਗਾ ਹੈ। ਮਾਮਲੇ ਨੂੰ ਤੂਲ ਇੱਕ ਤਾਜ਼ੀ ਘਟਨਾ ਤੋਂ ਮਿਲਿਆ ਜਿਸ ’ਚ ਬੈਂਕੁਇਟ ਹਾਲ ਦੇ ਮਾਲਕ ਦੇ ਪੁੱਤ ਦੇ ਅਨੰਦ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੈਲਟਾ ਦੇ ਲੈਡਨਰ ਖੇਤਰ ਦੇ ਪਾਰਕ (ਗੋਲਫ ਕਲੱਬ) ’ਚ ਲਿਜਾਣ ਮਗਰੋਂ ਸਤਿਕਾਰ ਕਮੇਟੀ ਵਾਲੇ ਮੌਕੇ ’ਤੇ ਪੁੱਜੇ ਤੇ ਵਿਰੋਧ ਪ੍ਰਗਟਾ ਕੇ ਸਰੂਪ ਆਪਣੇ ਨਾਲ ਲੈ ਗਏ।