“ਇੰਡੀਪੈਂਡੈਟਸ ਵਰਕਿੰਗ ਫੌਰ ਯੂ” ੨੦ ਅਕਤੂਬਰ ਦੀ ਇਲੈਕਸ਼ਨ ਲਈ ਇਕ ਮਜ਼ਬੂਤ, ਮਾਹਰ ਟੀਮ ਪੇਸ਼ ਕਰ ਰਹੇ ਹਨ

0
3152

ਡੈਲਟਾ: ਇੰਡੀਪੈਂਡੈਟਸ ਵਰਕਿੰਗ ਫੌਰ ਯੂ ਨੇ ਡੈਲਟਾ ਦੀਆਂ ਆਗਾਮੀ ਮਿਉਂਸੀਪਲ ਇਲੈਕਸ਼ਨਾਂ ਲਈ ਮੇਅਰ, ਕੌਂਸਲ ਤੇ ਸਕੂਲ ਬੋਰਡ ਦੀਆਂ ਸੀਟਾਂ ਲਈ ਮਜ਼ਬੂਤ ਉਮੀਦਵਾਰਾਂ ਦੀ ਟੀਮ ਖੜੀ ਕੀਤੀ ਹੈ।ਸਲੇਟ ਦੀਆਂ ਬੁਨਿਆਦੀ ਕੀਮਤਾਂ ਦਿਆਨਤਦਾਰੀ, ਲੀਡਰਸ਼ਿਪ, ਕਮਿਊਨਿਟੀ ਤੇ ਸਾਂਝੀਵਾਲਤਾ, ਅਗਲੇ ਚਾਰ ਸਾਲਾਂ ਵਿਚ ਡੈਲਟਾ ਲਈ ਵਧੀਆ ਕੰਮ ਕਰਨਗੀਆਂ।

ਜਿਮ ਸੈਸਫੋਰਡ ਨੂੰ ਮੇਅਰ ਚੁਣੋ- ਜਿਮ ਨੇ ਡੈਲਟਾ ਦੇ ਪੁਲੀਸ ਮੁਖੀ ਵਜੋਂ ੨੦ ਸਾਲ ਤਨਦੇਹੀ ਨਾਲ ਸੇਵਾ ਨਿਭਾਈ।ਜਿਮ ਇਮਾਨਦਾਰੀ ਨਾਲ ਕਮਿਊਨਿਟੀ ਆਧਾਰਤ ਲੀਡਰਸ਼ਿਪ ਦੇਵੇਗਾ, ਰਲਮਿਲ ਕੇ ਕੰਮ ਕਰਨ ਦੇ ਸਮਰਥ ਹੈ ਤੇ ਲੋਕਾਂ ਨੂੰ ਪਹਿਲ ਦੇਣ ਦਾ ਸਾਬਤ ਹੋ ਚੁਕਾ ਰੀਕਾਰਡ ਹੈ।

ਜੀਨੀ ਕੈਨਾਕੋਸ ਨੂੰ ਕੌਂਸਲ ਵਾਸਤੇ ਦੋਬਾਰਾ ਚੁਣੋ-ਕਮਿਊਨਿਟੀ ਵਿਕਾਸ ਤੇ ਗਲਬਾਤ ਵਿਚ ਜੀਨੀ ਦਾ ਮਾਹਰ ਵਜੋਂ ਤਜਰਬਾ ਉਸਨੂੰ ਤੀਜੀ ਵਾਰ ਕਾਮਯਾਬ ਕੌਂਸਲਰ ਬਣਾਵੇਗਾ। ਡੈਲਟਾ ਵਿਚ ਵਧੀਆ ਜੀਵਨ ਸ਼ੈਲੀ ਬਾਰੇ ਜਜ਼ਬਾਤੀ, ਜੀਨੀ ਅਪਣੇ ਕੰਮ ਕਰਨ ਤੇ ਰਲ ਮਿਲ ਕੇ ਨਤੀਜੇ ਲਭਣ ਲਈ ਜਾਣੀ ਜਾਂਦੀ ਹੈ।

ਬਰੂਸ ਮੈਕਡਾਨਲਡ ਨੂੰ ਕੌਂਸਲ ਵਾਸਤੇ ਦੋਬਾਰਾ ਚੁਣੋ- ਬਰੂਸ ਇਕ ਅਸਰਦਾਰ ਤੇ ਜ਼ਿਮੇਵਾਰ ਕੌਂਸਲਰ ਹੈ ਜੋ ਤੇਜ਼ ਸੁਲਝਾਵਾਂ ਦੀ ਸਮਰੱਥਾ ਰਖਦਾ ਹੈ ਤੇ ਉਸਨੂੰ ਡੈਲਟਾ ਦੇ ਸਥਾਨਕ ਇਤਹਾਸ ਤੇ ਮੁੱਦਿਆਂ ਬਾਰੇ ਡੂੰਘੀ ਜਾਣਕਾਰੀ ਹੈ।ਪਿਛਲੇ ੩੦ ਸਾਲਾਂ ਤੋਂ ਬਰੂਸ ਸਾਡੀ ਕਮਿਊਨਿਟੀ ਵਾਸਤੇ ਮਿਹਨਤ ਤੇ ਕੰਮ ਕਰ ਰਿਹਾ ਹੈ।

ਸੰਦੀਪ ਪੰਧੇਰ ਨੂੰ ਕੌਂਸਲ ਵਾਸਤੇ ਚੁਣੋ- ਇਕ ਮਾਹਰ ਪ੍ਰਾਜੈਕਟ ਮੈਨੇਜਰ, ਸੰਦੀਪ ਪੰਧੇਰ ਗਲਬਾਤ ਸੁਣਨ, ਵਿਚਾਰਾਂ ਨੂੰ ਐਕਸ਼ਨ ਵਿਚ ਲਿਆਉਣ ਤੇ ਵਾਜਬ ਹੱਲ ਕਢਣ ਵਲ ਸਮਰਪਿਤ ਹੈ।ਸੰਦੀਪ ਦਾ ਨਿਸ਼ਾਨਾ ਡੈਲਟਾ ਵਾਸੀਆਂ ਨੂੰ ਅਗੇ ਵਧਣ, ਇਸਨੂੰ ਪਰਿਵਾਰਕ ਮਾਹੌਲ ਵਾਲਾ ਸ਼ਹਿਰ ਬਨਾਉਣ ਤੇ ਸਾਡੀ ਲੀਡਰਸ਼ਿਪ ਨੂੰ ਵਾਤਾਵਰਣ ਤੇ ਇਸ ਬਾਰੇ ਐਕਸ਼ਨ ਵਿਚ ਸਰਗਰਮ ਕਰਨ ਵਲ ਹੈ।

ਗੈਰੀ ਸ਼ੀਅਰਰ ਨੂੰ ਕੌਂਸਲ ਵਾਸਤੇ ਚੁਣੋ- ਗੈਰੀ ਦਾ ਹਾਈ-ਟੈਕ ਪ੍ਰਾਜੈਕਟਾਂ ਵਿਚ ਕਾਮਯਾਬੀ ਦਾ ਰਿਕਾਰਡ ਹੈ। ਡੈਲਟਾ ਹਾਸਪਿਸ ਸੋਸਾਇਟੀ ਦੇ ਪ੍ਰਧਾਨ ਵਜੋਂ ਹਾਸਪਿਸ ਪ੍ਰਾਪਰਟੀ ਨੂੰ ਸੁਰਖਿਅਤ ਕਰਨਾ, ਟਵਾਸਨ ਰੋਟਰੀ ਦੇ ਪ੍ਰਧਾਨ ਤੇ ਬੀ ਸੀ ਰੋਟਰੀ ਦੇ ਗਵਰਨਰ ਵਜੋਂ ਉਸਦੀ ਕਮਿਊਨਿਟੀ ਵਿਚ ਪ੍ਰਤੀਬਧਤਾ ਸ਼ਾਮਲ ਹੈ।

ਲਾਰਾ ਡਿਕਸਨ ਨੂੰ ਸਕੂਲ ਟਰਸਟੀ ਲਈ ਦੁਬਾਰਾ ਚੁਣੋ- ਪਿਛਲੇ ੨੦ ਸਾਲਾਂ ਤੋਂ ਡੈਲਟਾ ਦੇ ਬੱਚਿਆਂ, ਯੁਵਕਾਂ ਤੇ ਪਰਿਵਾਰਾਂ ਦੀ ਸਮਰਥਕ, ਲਾਰਾ ਤਿੰਨ ਟਰਮਾਂ ਸਕੂਲ ਟਰਸਟੀ ਵਜੋਂ ਕੰਮ ਕਰ ਚੁਕੀ ਹੈ ਤੇ ਪਿਛਲੇ ੫ ਸਾਲਾਂ ਤੋਂ ਬੋਰਡ ਦੀ ਚੇਅਰ ਵਜੋਂ ਕੰਮ ਕਰ ਰਹੀ ਹੈ। ਲਾਰਾ ਮਿਹਨਤ ਨਾਲ ਅਜਿਹਾ ਮਾਹੌਲ ਸਿਰਜਦੀ ਹੈ ਜੋ ਨਵੀਨ ਸਿਖਿਆ ਨੂੰ ਤੇ ਵਿਦਿਆਰਥੀਆਂ ਦੀ ਕਾਮਯਾਬੀ ਵਿਚ ਮਦਦ ਕਰਦਾ ਹੈ।

ਨਿੱਕ ਕੈਨਾਕੋਸ ਨੂੰ ਸਕੂਲ ਟਰਸਟੀ ਲਈ ਦੁਬਾਰਾ ਚੁਣੋ- ਨਿੱਕ ਡੈਲਟਾ ਦਾ ਇਕ ਰਿਟਾਇਰ ਟੀਚਰ ਹੈ ਤੇ ੭ ਸਾਲ ਡੈਲਟਾ ਸਕੂਲ ਬੋਰਡ ਟਰਸਟੀ ਵਜੋਂ ਕੰਮ ਕਰ ਚੁਕਾ ਹੈ।ਉਹ ਸਿਖਿਆ ਸਿਸਟਮ ਨੂੰ ਅੰਦਰੋਂ ਬਾਹਰੋਂ ਜਾਣਦਾ ਹੈ।ਨਿੱਕ ਕੋਲ ਤਜਰਬਾ ਤੇ ਲੀਡਰਸ਼ਿਪ ਹੈ ਜੋ ਡੈਲਟਾ ਦੇ ਵਿਦਿਆਰਥੀਆਂ ਲਈ ਉੱਚੇ ਪੱਧਰ ਦੀ ਸਿਖਿਆ ਯਕੀਨੀ ਬਣਾਵੇਗਾ।

ਜੋ ਮੁਏਗੋ ਨੂੰ ਸਕੂਲ ਟਰਸਟੀ ਲਈ ਚੁਣੋ- ਇਕ ਆਰਕੀਟੈਕ, ਜੋ ਇਕ ਮਾਹਰ ਤੇ ਮਾਪੇ ਵਾਲੀ ਦ੍ਰਿਸ਼ਟੀ ਡੈਲਟਾ ਸਕੂਲ ਡਿਸਟਰਿਕਟ ਵਿਚ ਲਿਆਵੇਗਾ। ਉਹ ਇਸ ਵਿਚ ਲੰਮੇ ਸਮੇਂ ਤੋਂ ਮਾਪਾ ਲੀਡਰ ਹੈ ਤੇ ਪੇਰੈਂਟ ਐਡਵਾਇਜ਼ਰੀ ਕਮੇਟੀ ਦਾ ਪ੍ਰਧਾਨ ਵੀ ਰਿਹਾ ਹੈ ਤੇ ਹੁਣ ਡੈਲਟਾ ਦੀ ਪੇਰੈਂਟ ਐਡਵਾਇਜ਼ਰੀ ਕੌਂਸਲ ਦਾ ਐਗਜ਼ੈਕਟਿਵ ਚੇਅਰ ਹੈ।