ਇਮੀਗ੍ਰੇਸ਼ਨ ਕਾਨੂੰਨ ‘ਚ ਵੱਡੀਆਂ ਤਬਦੀਲੀਆਂ ਬੱਚਿਆਂ ਸਮੇਤ ਕੈਨੇਡਾ ਆਉਣ ਵਾਲਿਆਂ ਲਈ ਕਾਨੂੰਨ ਸੁਖਾਲਾ ਕੀਤਾ

    0
    3959

    ਵੈਨਕੂਵਰ : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਰਿਵਾਰਾਂ ਦੀ ਇਕਸੁਰਤਾ ਨੂੰ ਮੁੱਖ ਰੱਖਦਿਆਂ ਹੁਣ ਬੱਚਿਆਂ ਸਮੇਤ ਪੱਕੇ ਤੌਰ ‘ਤੇ ਕੈਨੇਡਾ ਆਉਣ ਵਾਲਿਆਂ ਲਈ ਪੁਰਾਣੇ ਕਾਨੂੰਨ ਵਿਚ ਸੋਧ ਕੀਤੀ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਹੁਣ ਮਾਪਿਆਂ ‘ਤੇ ਨਿਰਭਰ ਬੱਚਿਆਂ ਦੀ ਉਮਰ ਦੀ ਹੱਦ ਵਧਾ ਕੇ 22 ਸਾਲ ਕਰ ਦਿੱਤੀ ਹੈ ਜਦਕਿ ਇਸ ਤੋਂ ਪਹਿਲਾਂ ਇਹ ਹੱਦ 19 ਸਾਲ ਸੀ। ਇਹ ਹੁਕਮ 24 ਅਕਤੂਬਰ 2017 ਤੋਂ ਲਾਗੂ ਹੋਣਗੇ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਮਰ ਦੀ ਹੱਦ ਵਿਚ ਕੀਤੀ ਤਬਦੀਲੀ ਨਾਲ ਪਰਿਵਾਰਾਂ ਦੀ ਇਕਸੁਰਤਾ ਵਧੇਗੀ ਤੇ ਨਾਲ ਹੀ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ‘ਤੇ ਵੀ ਚੰਗਾ ਅਸਰ ਪਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਪਾਂਸਰ ਤੇ ਸਪਾਉਸ ਸਬੰਧੀ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਘਟਾ ਕੇ ਇਕ ਸਾਲ ਕੀਤਾ ਜਾਵੇਗਾ। ਕੈਨੇਡਾ ਦੇ ਆਵਾਸ ਮਹਿਕਮੇ ਨੇ ਇਸ ਸਾਲ ਮਾਪੇ ਸਪਾਂਸਰ ਕਰਨ ਲਈ ਅਜਮਾਇਸ਼ੀ ਲਾਟਰੀ ਸਕੀਮ ਵੀ ਚਲਾਈ ਹੇ। ਇਸ ਤਹਿਤ ਤਕਰੀਬਨ 95 ਹਜ਼ਾਰ ਲੋਕਾਂ ਨੇ ਕਿਸਮਤ ਅਜਮਾਈ ਜਿਸ ‘ਚੋਂ ਕੋਟੇ ਅਨੁਸਾਰ 10 ਹਜ਼ਾਰ ਲੋਕਾਂ ਨੂੰ ਚੁਣ ਲਿਆ ਹੈ। ਸਰਕਾਰ ਨੇ ਇਮੀਗ੍ਰੇਸ਼ਨ ਢਾਂਚੇ ਵਿਚ ਕਈ ਕਿਸਮ ਦੀਆਂ ਸ਼ਿਕਾਇਤਾਂ ਦੇਖਦਿਆਂ ‘ਪਹਿਲ ਦੇ ਅਧਾਰ’ ਵਾਲੇ ਸਿਸਟਮ ਦੇ ਬਦਲ ਵਜੋਂ ਇਹ ਸਕੀਮ ਲਿਆਂਦੀ ਹੈ। ਮਹਿਕਮੇ ਨੇ ਲੋਕਾਂ ਨੂੰ 3 ਜਨਵਰੀ ਤੋਂ 2 ਫਰਵਰੀ ਦਰਮਿਆਨ ਆਨਲਾਈਨ ‘ਲਾਟਰੀ ਫਾਰਮ’ ਭਰਨ ਲਈ ਕਿਹਾ ਸੀ। ਚੁਣੇ ਗਏ ਦਰਖਾਸਤੀਆਂ ਨੂੰ ਮਹਿਕਮਾ ਈ-ਮੇਲਾਂ ਰਾਹੀਂ ਸੂਚਿਤ ਕਰ ਰਿਹਾ ਹੈ ਅਤੇ ਲੋੜੀਂਦੇ ਦਸਤਾਵੇਜ਼ ਭੇਜਣ ਲਈ ਕਹਿ ਰਿਹਾ ਹੈ। ਪਹਿਲੀ ਵਾਰ ਅਜਿਹੀ ਸਕੀਮ ਅਜ਼ਮਾਈ ਜਾ ਰਹੀ ਹੈ ਅਤੇ ਇਸ ਦੇ ਨਤੀਜਿਆਂ ਤੋਂ ਹੀ ਅਗਲੇ ਸਾਲਾਂ ਤੋਂ ਕੋਈ ਠੋਸ ਵਿਉਂਤਬੰਦੀ ਕੀਤੀ ਜਾ ਸਕੇਗੀ। ਬਹੁਤ ਸਾਰੇ ਲੋਕਾਂ ਨੇ ਇਸ ਸਕੀਮ ਨੂੰ ਇਹ ਕਹਿ ਕੇ ਨਕਾਰਿਆ ਹੈ ਕਿ ਮਿਲਾਪ ਵਰਗੇ ਅਹਿਮ ਮਸਲੇ ਨੂੰ ‘ਕਿਸਮਤ’ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪਰਿਵਾਰਕ ਸ਼੍ਰੇਣੀ ‘ਚ ਦਰਖਾਸਤਾਂ ਦਾ ਬੈਕਲਾਗ ਮਹਿਕਮੇ ਲਈ ਸਿਰਦਰਦੀ ਬਣਿਆ ਹੋਇਆ ਹੈ। ਪਿਛਲੇ ਸਾਲ ਸਰਕਾਰ ਨੇ ਮਾਪਿਆਂ ਦੀ ਸਪਾਂਸਰਸ਼ਿਪ ਦੀਆਂ ਅਸਾਮੀਆਂ 5000 ਤੋਂ ਵਧਾ ਕੇ 10 ਹਜ਼ਾਰ ਕਰ ਦਿੱਤੀਆਂ ਸਨ। ਕੈਨੇਡੀਅਨ ਪੀਅਰ ਜਾਂ ਨਾਗਰਿਕਾਂ ਲਈ ਪਹਿਲਾਂ ਵਾਂਗ ਸੁਪਰ ਵੀਜ਼ੇ ਦੀ ਸਹੂਲਤ ਵੀ ਜਾਰੀ ਰਹੇਗੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ‘ਫੈਮਿਲੀ ਕਲਾਸ ਇਮੀਗ੍ਰੇਸ਼ਨ’ ਵਿਚ ਦੋ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸੇ ਸਰੀਰਕ ਜਾਂ ਦਿਮਾਗੀ ਬਿਮਾਰੀ ਕਾਰਨ ਮਾਪਿਆਂ ‘ਤੇ ਨਿਰਭਰ ਰਹਿਣ ਵਾਲੇ ਬੱਚੇ 22 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਅਰਜ਼ੀ ‘ਚ ਸ਼ਾਮਿਲ ਕੀਤੇ ਜਾ ਸਕਣਗੇ। ਕੈਨੇਡਾ ਦੀ ਪਾਰਲੀਮੈਂਟ ਦੇ ਉਪਰਲੇ ਸਦਨ (ਸੈਨੇਟ) ਵਿਚ ਪਿਛਲੇ ਸਾਲ ਤੋਂ ਲਟਕਿਆ ਬਿੱਲ ਸੀ-6 ਵੀ ਪਾਸ ਕਰ ਦਿੱਤਾ ਹੈ ਜਿਸ ਮਗਰੋਂ ਦੇਸ਼ ਦੇ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਨਾਲ ਨਾਗਰਿਕਤਾ ਦੇ ਚਾਹਵਾਨਾਂ ਲਈ ਅਪਲਾਈ ਕਰਨਾ ਸੌਖਾ ਕੀਤਾ ਜਾਣਾ ਹੈ।family visi