ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਖ਼ਿਲਾਫ਼ ਸੁਣਵਾਈ ਮੁੜ ਸ਼ੁਰੂ

0
1709
Source: indiatoday.in

ਯੋਰੋਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸਾਂ ਦੀ ਸੁਣਵਾਈ ਮੁੜ ਸ਼ੁਰੂ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਹਫ਼ਤਿਆਂ ਬਾਅਦ ਇਜ਼ਰਾਈਲ ਵਿਚ ਮੁੜ ਚੋਣਾਂ ਹੋਣ ਵਾਲੀਆਂ ਹਨ। ਨੇਤਨਯਾਹੂ ਖ਼ਿਲਾਫ਼ ਪਿਛਲੇ ਸਾਲ ਧੋਖਾਧੜੀ, ਭਰੋਸਾ ਤੋੜਨ ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਸਨ। ਕੁਝ ਮਹੀਨਿਆਂ ਤੋਂ ਇਜ਼ਰਾਇਲੀ ਲੋਕ ਨੇਤਨਯਾਹੂ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਤੇ ਅਸਤੀਫ਼ਾ ਮੰਗ ਰਹੇ ਹਨ। ਰੋਸ ਪ੍ਰਦਰਸ਼ਨ ਕਰਨ ਵਾਲੇ ਅੱਜ ਸੁਣਵਾਈ ਕਰ ਰਹੀ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਤੇ ਨਾਅਰੇਬਾਜ਼ੀ ਕੀਤੀ। ਇਜ਼ਰਾਈਲ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਨੇਤਨਯਾਹੂ ’ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਅਮੀਰ ਮਿੱਤਰਾਂ ਤੋਂ ਮਹਿੰਗੇ ਤੋਹਫ਼ੇ ਲਏ ਹਨ। ਇਸ ਤੋੋਂ ਇਲਾਵਾ ਤਾਕਤਵਰ ਮੀਡੀਆ ਹਸਤੀਆਂ ਨੂੰ ਲਾਹਾ ਦੇ ਕੇ ਆਪਣੇ ਪੱਖ ਵਿਚ ਕਵਰੇਜ ਕਰਵਾਈ ਹੈ। ਉਨ੍ਹਾਂ ਖ਼ਿਲਾਫ਼ ਸੁਣਵਾਈ ਪਿਛਲੇ ਮਹੀਨੇ ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।