ਆਰਜ਼ੀ ਵਿਦੇਸ਼ੀ ਕਾਮਿਆਂ ਦੀ ਬਿਹਤਰ ਸੁਰੱਖਿਆ ਲਈ ਰਜਿਸਟਰੀ ਇੱਕ ਪਹਿਲਾ ਕਦਮ

0
2566

ਵਿਕਟੋਰੀਆ: ਹਾਲ ਹੀ ਵਿੱਚ, ਮੈਂ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜੋ ਬੀਸੀ ਵਿੱਚ ਫੈੱਡਰਲ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ (ਠeਮਪੋਰaਰੇ ਢੋਰeਗਿਨ ਾਂੋਰਕeਰ ਫਰੋਗਰaਮ) ਤਹਿਤ ਕੰਮ ਕਰਨ ਲਈ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਬਿਹਤਰ ਸੁਰੱਖਿਆ ਕਰੇਗਾ। ਸਾਡੇ ਸੂਬੇ ਦੇ ਬਹੁਤ ਸਾਰੇ ਖੇਤਰ, ਜਿਵੇਂ ਕਿ ਖੇਤੀਬਾੜੀ, ਜੰਗਲਾਤ ਅਤੇ ਹੌਸਪਿਟੈਲਿਟੀ ਸੈੱਕਟਰ, ਲੇਬਰ ਜਾਂ ਹੁਨਰ ਦੀ ਕਮੀ ਨੂੰ ਪੂਰਾ ਕਰਨ ਲਈ ਮਦਦ ਵਜੋਂ ਇਨ੍ਹਾਂ ਕਾਮਿਆਂ ‘ਤੇ ਨਿਰਭਰ ਕਰਦੇ ਹਨ। ਇਨ੍ਹਾਂ ਲੋਕਾਂ ਕਾਰਨ ਸਾਡੀ ਵਰਕਫੋਰਸ, ਅਰਥ ਵਿਵਸਥਾ ਅਤੇ ਸਾਡਾ ਪ੍ਰਾਂਤ ਵਧੇਰੇ ਮਜਬੂਤ ਅਤੇ ਭਿੰਨਤਾ ਵਾਲਾ ਹੈ। ਦੁਨੀਆ ਭਰ ਤੋਂ ਇੱਥੇ ਆਉਣ ਵਾਲੇ ਅਸਥਾਈ ਵਿਦੇਸ਼ੀ ਕਾਮੇ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਨ – ਭਰੋਸਾ ਰੱਖਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਅਧਿਕਾਰ ਸੁਰੱਖਿਅਤ ਹਨ, ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਸ਼ੋਸ਼ਣ ਰੋਕਣ ਲਈ ਉਪਾਅ ਕੀਤੇ ਗਏ ਹਨ ਅਤੇ ਉਹ ਜਾਣਨਾ ਚਾਹੁੰਦੇ ਹਨ ਕਿ ਬਦਸਲੂਕੀ ਕਰਨ ਵਾਲੇ ਭਰਤੀ ਕਰਨ ਵਾਲਿਆਂ ਅਤੇ ਰੋਜ਼ਗਾਰਦਾਤਿਆਂ (ਕੰਮ-ਮਾਲਕਾਂ) ਦੀ ਜੁਆਬਤਲਬੀ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਬਹੁਤ ਲੰਬੇ ਸਮੇਂ ਤੋਂ ਸਭ ਤੋਂ ਕਮਜ਼ੋਰ ਅਤੇ ਸੰਵੇਦਨਸ਼ੀਲ ਕਾਮਿਆਂ ਨੇ ਆਪਣੇ ਲਈ ਲੋੜੀਂਦੀ ਸੁਰੱਖਿਆ ਪ੍ਰਾਪਤ ਨਹੀਂ ਕੀਤੀ ਹੈ।
ਟੈੱਮਪਰੇਰੀ ਫੌਰਨ ਵਰਕਰ ਪ੍ਰੋਟੈਕਸ਼ਨ ਐਕਟ (ਠeਮਪੋਰaਰੇ ਢੋਰeਗਿਨ ਾਂੋਰਕeਰ ਫਰੋਟeਚਟਿਨ ਅਚਟ) ਇਨ੍ਹਾਂ ਕਾਮਿਆਂ ਦੀ ਬਿਹਤਰ ਸੁਰੱਖਿਆ ਦੀ ਇਜਾਜ਼ਤ ਦੇਵੇਗਾ। ਇਸ ਕਾਨੂੰਨ ਅਨੁਸਾਰ, ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਵਾਲਿਆਂ ਨੂੰ ਲਾਇਸੈਂਸਸ਼ੁਦਾ ਹੋਣਾ ਚਾਹੀਦਾ ਹੈ ਅਤੇ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇੱਛਾ ਰੱਖਣ ਵਾਲੇ ਰੋਜ਼ਗਾਰਦਾਤੇ ਪ੍ਰਾਂਤ ਨਾਲ ਰਜਿਸਟਰ ਹੋਣੇ ਚਾਹੀਦੇ ਹਨ। ਗੈਰ-ਲਸੰਸਸ਼ੁਦਾ ਭਰਤੀ ਕਰਨ ਵਾਲਿਆਂ ਅਤੇ ਗੈਰ-ਰਜਿਸਟਰਡ ਰੋਜ਼ਗਾਰਦਾਤਿਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਜਾਂ ਕੰਮ ਦੇਣ ਦੀ ਸਪੱਸ਼ਟ ਰੂਪ ‘ਚ ਮਨਾਹੀ ਹੋਵੇਗੀ। ਕਾਨੂੰਨ ਤੋਂ ਬਾਹਰ ਕੰਮ ਕਰਨ ਵਾਲੇ ਕਿਸੇ ਵੀ ਭਰਤੀ ਕਰਨ ਵਾਲੇ ਜਾਂ ਕੰਮ-ਮਾਲਕ ਨੂੰ ਸੰਭਾਵਤ ਜੇਲ੍ਹ ਸਮੇਂ ਸਮੇਤ ਮਹੱਤਵਪੂਰਨ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਕਾਨੂੰਨ ਵਿਦੇਸ਼ੀ ਕਾਮਿਆਂ ਦੀ ਭਰਤੀ ਅਤੇ ਰੋਜ਼ਗਾਰਦਾਤਾ ਰਜਿਸਟਰੀਆਂ ਬਣਾਉਣ ਲਈ ਫਰੇਮਵਰਕ ਨੂੰ ਵੀ ਨਿਰਧਾਰਤ ਕਰਦਾ ਹੈ। ਰਜਿਸਟਰੀਆਂ ਵਿਚਲੀ ਸੂਚਨਾ ਦਾ ਇਸਤੇਮਾਲ ਭਰਤੀ ਕਰਨ ਵਾਲਿਆਂ ਅਤੇ ਵਿਦੇਸ਼ੀ ਕਾਮਿਆਂ ਦੇ ਰੋਜ਼ਗਾਰਦਾਤਿਆਂ ਨੂੰ ਲਗਾਤਾਰ ਆਡਿਟ ਕਰਨ ਲਈ ਕੀਤਾ ਜਾਵੇਗਾ ਅਤੇ ਕਾਮਿਆਂ ਦੇ ਅਧਿਕਾਰਾਂ ਦੀ ਕਿਸੇ ਵੀ ਉਲੰਘਣਾ ਲਈ ਇਨ੍ਹਾਂ ਭਰਤੀ ਕਰਨ ਵਾਲਿਆਂ ਅਤੇ ਕੰਮ-ਮਾਲਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਇਸ ਦੇ ਇਲਾਵਾ, ਇਹ ਕਾਨੂੰਨ ਸਾਨੂੰ ਭਰਤੀ ਕਰਨ ਵਾਲਿਆਂ ਦੁਆਰਾ ਲਈਆਂ ਗਈਆਂ ਫੀਸਾਂ ਵਸੂਲਣ ਅਤੇ ਕਰਮਚਾਰੀਆਂ ਨੂੰ ਵਾਪਸ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਵਿਚ ਬੀਸੀ ਵਿਚ ਕੰਮ ਕਰਨ ਲਈ ਹੋਰ ਅਧਿਕਾਰ ਖੇਤਰਾਂ ਵਿਚ ਲਈਆਂ ਗਈਆਂ ਫੀਸਾਂ ਵੀ ਸ਼ਾਮਲ ਹਨ।
ਅਕਸਰ, ਵਿਦੇਸ਼ੀ ਕਾਮਿਆਂ ਦੀ ਸਹਾਇਤਾ ਕਰਨ ਵਾਲੇ ਗਰੁੱਪ ਇਹ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਲਈ ਉਹ ਕੰਮ ਕਰਦੇ ਹਨ ਉਹ ਕਿਸੇ ਨਾ ਕਿਸੇ ਕਿਸਮ ਦੇ ਸ਼ੋਸ਼ਣ ਜਾਂ ਦੁਰਵਿਵਹਾਰ ਦਾ ਅਨੁਭਵ ਕਰਦੇ ਹਨ। ਇਸ ਬਦਸਲੂਕੀ ਵਿਚ ਭਰਤੀ ਕਰਨ ਵਾਲਿਆਂ ਜਾਂ ਕੰਮ-ਮਾਲਕਾਂ ਦੁਆਰਾ ਪਾਸਪੋਰਟ ਰੱਖਣ ਅਤੇ ਗ਼ੈਰਕਾਨੂੰਨੀ ਫੀਸਾਂ ਦਾ ਭੁਗਤਾਨ ਲੈਣ, ਤਨਖ਼ਾਹ ਦਾ ਭੁਗਤਾਨ ਨਾ ਕਰਨ ਅਤੇ ਧੱਕੇਸ਼ਾਹੀ ਜਾਂ ਧਮਕਾਉਣ ਵਾਲਾ ਵਿਹਾਰ ਸ਼ਾਮਲ ਹੈ।ਇਹ ਨਾ-ਮਨਜ਼ੂਰ ਹੈ ਅਤੇ ਇਸ ਨੂੰ ਬੰਦ ਕਰਨ ਦੀ ਜ਼ਰੂਰਤ ਹੈ।
ਪੇਸ਼ ਕੀਤੇ ਗਏ ਕਾਨੂੰਨ ਦੇ ਨਾਲ, ਸਰਕਾਰ ਇਨ੍ਹਾਂ ਸੰਵੇਦਨਸ਼ੀਲ ਕਾਮਿਆਂ ਦੀ ਬਿਹਤਰ ਸੁਰੱਖਿਆ ਲਈ ਦਲੇਰਾਨਾ ਕਦਮ ਚੁੱਕ ਰਹੀ ਹੈ ਅਤੇ ਨਾਲ ਹੀ ਬੀਸੀ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਇੱਕ ਮੁਕਾਬਲੇ ਵਾਲੀ ਥਾਂ ਬਣਾ ਰਹੀ ਹੈ। ਅਸੀਂ ਜਾਣਦੇ
ਹਾਂ ਕਿ ਬੀਸੀ ਦੇ ਬਹੁਗਿਣਤੀ ਕੰਮ-ਮਾਲਕ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਆਪਣੇ ਕਰਮਚਾਰੀਆਂ ਨਾਲ ਆਦਰ ਵਾਲਾ ਵਿਹਾਰ ਕਰਦੇ ਹਨ – ਇਸ ਲਈ ਇਹ ਕਾਨੂੰਨ ਵਿਦੇਸ਼ੀ ਕਾਮਿਆਂ ਦੀ ਕੀਮਤ ‘ਤੇ ਜੋ ਰੋਜ਼ਗਾਰਦਾਤੇ ਕੁਝ ਗੈਰਵਾਜਬ ਫਾਇਦੇ ਲੈ ਰਹੇ ਹਨ ਉਨ੍ਹਾਂ ਨੂੰ ਖਤਮ ਕਰਕੇ ਇਸ ਖੇਡ-ਖੇਤਰ ਨੂੰ ਵੀ ਬਰਾਬਰ ਕਰੇਗਾ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਬੀਸੀ ਦੇ ਕਾਰੋਬਾਰ ਅਸਥਾਈ ਵਿਦੇਸ਼ੀ ਕਾਮਿਆਂ ‘ਤੇ ਨਿਰਭਰ ਹਨ ਅਤੇ ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਰਜਿਸਟਰੇਸ਼ਨ ਇੱਕ ਲਾਗਤ-ਮੁਕਤ ਅਤੇ ਸਧਾਰਨ ਪ੍ਰਕਿਰਿਆ ਹੋਵੇ। ਅਸੀਂ ਇੱਕ ਮਜ਼ਬੂਤ, ਸਥਾਈ ਅਰਥਵਿਵਸਥਾ ਬਣਾ ਰਹੇ ਹਾਂ ਜੋ ਹਰ ਕਿਸੇ ਲਈ ਕੰਮ ਕਰਦੀ ਹੈ। ਜੋ ਕੁਝ ਅਸੀਂ ਹਾਸਲ ਕਰ ਰਹੇ ਹਾਂ ਮੈਨੂੰ ਉਸ ‘ਤੇ ਮਾਣ ਹੈ ਅਤੇ ਇਹ ਸਿਰਫ ਸ਼ੁਰੂਆਤ ਹੈ। ਅਸੀਂ ਸਮੱਸਿਆਵਾਂ ਨੂੰ ਠੀਕ ਕਰਨ, ਲੋਕਾਂ ਲਈ ਨਤੀਜੇ ਪ੍ਰਾਪਤ ਕਰਨ ਅਤੇ ਬੀਸੀ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਲਈ ਵਧੀਆ ਭਵਿੱਖ ਬਣਾਉਣ ਲਈ ਕੰਮ ਕਰਦੇ ਰਹਾਂਗੇ।

ਹੈਰੀ ਬੈਂਸ
ਮਨਿਸਟਰ ਆਫ ਲੇਬਰ