ਆਪਣੀਆਂ ਸੰਭਾਵਨਾਵਾਂ ‘ਤੇ ਕੰਮ ਕਰਦਿਆਂ ਇਹ ਯਕੀਨੀ ਬਣਾਉਣ ਲਈ ਕਿ ਬੀ.ਸੀ. ਵਿੱਚ ਹਰ ਇੱਕ ਨੂੰ ਕਾਮਯਾਬ ਹੋਣ ਦੇ ਮੌਕੇ ਮਿਲਣ

0
2808

ਪਿਛਲੇ ਸਾਲ ਦੌਰਾਨ ਮੈਨੂੰ ਇਸ ਸੂਬੇ ਦੇ ਹਰ ਹਿੱਸੇ ਦੀਆਂ ਕਮਿਊਨਟੀਆਂ ਵਿੱਚ ਜਾ ਕੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਸੂਬੇ ਦਾ ਫੈਲਾਅ ਅਚੰਭਿਤ ਕਰ ਦੇਣ ਵਾਲਾ ਹੈ। ਇਹ ਸਾਈਜ਼ ਵਿੱਚ ਜਰਮਨੀ ਅਤੇ ਫਰਾਂਸ ਦੇ ਲਗਭਗ ਬਰਾਬਰ ਹੈ।

ਅਜੇ ਵੀ ਕੁਝ ਬਹੁਤ ਸ਼ਕਤੀਸ਼ਾਲੀ ਹੈ, ਜਿਸਨੇ ਸਾਨੂੰ ਇੱਕਠਿਆਂ ਸੰਭਾਲ ਕੇ ਰੱਖਿਆ ਹੈ: ਬ੍ਰਿਟਿਸ਼ ਕੋਲੰਬੀਆ ਲਈ ਸਾਡਾ ਮਾਣ। ਅਸੀਂ ਇੱਥੇ ਰਹਿਣ ਵਾਲੇ ਹਰ ਇੱਕ ਦੀਆਂ ਸੰਭਾਵਨਾਵਾਂ ਵਿੱਚ ਯਕੀਨ ਰੱਖਦੇ ਹਾਂ ਅਤੇ ਅਸੀਂ ਇਸ ਥਾਂ ਨੂੰ ਖ਼ਾਸ ਬਣਾਉਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ।

ਸਰੀ੍ਹ ਤੋਂ ਬਰਨਜ਼ ਲੇਕ, ਵੈਨਡਰਹੂਫ, ਸਮਿਦਰਜ਼ ਤੋਂ ਨੌਰਥ ਵੈਨਕੂਵਰ, ਪ੍ਰਿੰਸ ਰੂਪਰਟ, ਕਿਟੀਮੈਟ, ਰੈਵਲਸਟੋਕ, ਫੋਰਟ ਸੇਂਟ ਜੇਮਜ਼, ਕਲੌਨਾ, ਪੈਨਟਿਕਟਨ ਅਤੇ ਕੋਮੋਕਸ, ਬੀ.ਸੀ. ਦੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਬਿਹਤਰ ਜ਼ਿੰਦਗੀ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਇਸ ਹਫ਼ਤੇ ਐੱਲ.ਐੱਨ.ਜੀ. ਕੈਨੇਡਾ ਵੱਲੋਂ ḙ੪੦ ਬਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ। ਨੌਰਦਨ ਬੀ.ਸੀ. ਵਿੱਚ ਇਹ ਨਿਵੇਸ਼ ਦਰਸਾਉਂਦਾ ਹੈ ਕਿ ਮੂਲਵਾਸੀ ਲੋਕਾਂ ਨਾਲ ਕਾਮਯਾਬ ਸਾਂਝੇਦਾਰੀ ਬਰਕਰਾਰ ਰੱਖਦੇ ਹੋਏ ਅਤੇ ਪ੍ਰਗਤੀਸ਼ੀਲ ਵਾਤਾਵਰਣ ਸੰਬੰਧੀ ਕੰਮਾਂ ਨਾਲ ਆਰਥਿਕ ਮੌਕਿਆਂ ਅਤੇ ਨੌਕਰੀਆਂ ਦੇ ਨਿਰਮਾਣ ਵਿੱਚ ਸੰਤੁਲਨ ਕਰਨਾ ਸੰਭਵ ਹੈ।

ਮੇਰੇ ਅਨੁਸਾਰ ਸਰਕਾਰ ਵਜੋਂ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਉਹਨਾਂ ਕਮਿਊਨਟੀਆਂ, ਜਿਸਨੂੰ ਉਹ ਘਰ ਕਹਿੰਦੇ ਹਨ, ਵਿੱਚ ਉਹ ਮੌਕੇ ਹਾਸਲ ਕਰ ਸਕਣ, ਜਿਹੜੇ ਉਹਨਾਂ ਨੂੰ ਕਾਮਯਾਬ ਹੋਣ ਲਈ ਚਾਹੀਦੇ ਹਨ। ਸਾਨੂੰ ਵਾਤਾਵਰਣ ਪ੍ਰਕਿਆ ਦੇ ਟੀਚਿਆਂ ਅਤੇ ਆਉਣ ਵਾਲੀਆਂ ਪੀੜੀ੍ਹਆਂ ਲਈ ਬੀ.ਸੀ. ਦੀ ਸਾਫ ਹਵਾ, ਜ਼ਮੀਨ ਅਤੇ ਪਾਣੀ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਤੇ ਪੂਰਾ ਉਤਰਨਾ ਪਵੇਗਾ। ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਲੋਕ ਇੱਥੇ ਰਹਿਣਾ ਜੁਟਾ ਸਕਣ।

ਇਸੇ ਕਾਰਨ ਅਸੀਂ ਘਰਾਂ ਦੀਆਂ ਵੱਧਦੀਆਂ ਕੀਮਤਾਂ ਦੇ ਸੰਕਟ ਨੂੰ ਰੋਕ ਰਹੇ ਹਾਂ, ਅਤੇ ਲੋਕਾਂ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਰਹੇ ਹਾਂ। ਅਸੀਂ ਸਿੱਖਿਆ ਵਿੱਚ ਵੱਡਾ ਨਿਵੇਸ਼ ਕਰ ਰਹੇ ਹਾਂ, ਕੇ-੧੨ ਤੋਂ ਵਪਾਰ ਟਰੇਨਿੰਗ। ਅਸੀਂ ਬਿਹਤਰ, ਤੇਜ਼ ਸਿਹਤ ਸੰਭਾਲ ਪ੍ਰਦਾਨ ਕਰ ਰਹੇ ਹਾਂ, ਜੰਗਲਾਤ ਇੰਡਸਟਰੀ ਵਿੱਚ ਨਵੀਂ ਜਾਨ ਭਰ ਰਹੇ ਹਾਂ, ਯੂਨਾਈਟਡ ਸਟੇਟ ਨਾਲ ਵਪਾਰਕ ਮਤਭੇਦਾਂ ‘ਤੇ ਮਜ਼ਬੁਤੀ ਨਾਲ ਖੜ੍ਹੇ ਹਾਂ ਅਤੇ ਮੂਲਵਾਸੀ ਲੋਕਾਂ ਨਾਲ ਅਰਥਪੂਰਣ ਪੁਨਰ ਮਿਲਾਪ ਵੱਲ ਅੱਗੇ ਵੱਧ ਰਹੇ ਹਾਂ। ਅਤੇ ਅਸੀਂ ਇਸ ਪਰਿਵਰਤਨ ਨੂੰ ਘੱਟ ਕਾਰਬਨ ਆਰਥਿਕਤਾ ਬਣਾਉਣ ਲਈ ਹਰ ਸੈਕਟਰ ਨਾਲ ਕੰਮ ਕਰਦਿਆਂ ਬੀ.ਸੀ. ਦੇ ਵਾਤਾਵਰਣ ਲਕਸ਼ਾਂ ਲਈ ਵੀ ਕੰਮ ਕਰ ਰਹੇ ਹਾਂ।

ਸੂਬੇ ਦੇ ਹਰ ਹਿੱਸੇ ਵਿੱਚ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਅਤੇ ਮਜ਼ਬੁਤ ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨ ਲਈ ਪਤਝੜ ਰੁੱਤ ਦੇ ਲੇਜੀਸਲੇਟਿਵ ਸੈਸ਼ਨ ਦੌਰਾਨ ਸਾਡੇ ਏਜੰਡੇ ‘ਤੇ ਬਹੁਤ ਕੰਮ ਹਨ। ਕਿਉਂਕਿ ਆਰਥਿਕਤਾ ਸਿਰਫ਼ ਆਧਾਰ ਰੇਖਾ ਅਤੇ ਲਾਭ-ਗੁੰਜਾਇਸ਼ਾਂ ਬਾਰੇ ਹੀ ਨਹੀਂ ਹੈ, ਇਹ ਲੋਕਾਂ ਅਤੇ ਕਮਿਊਨਟੀਆਂ ਬਾਰੇ ਵੀ ਹੈ। ਬੀ.ਸੀ. ਮਾਈਨਿੰਗ, ਗਰਾਸ ਅਤੇ ਟਿੰਬਰ ਨਾਲ ਚੱਲਦਾ ਹੈ। ਇਹ ਕੁਆਨਟਮ ਕੰਮਪਿਊਟਿੰਗ, ਫਿਲਮ, ਟੂਰਿਜ਼ਮ, ਮੈਨੂਫੈਕਚਰਿੰਗ, ਟਰੇਡ ਅਤੇ ਇਨੋਵੇਸ਼ਨ ਨਾਲ ਵੀ ਚੱਲਦਾ ਹੈ। ਇਹ ਇੱਕਲੇ ਰੂਪ ਵਿੱਚ ਸੰਸਾਧਨ ਜਾਂ ਟੈਕਨੋਲੋਜੀ ਨਹੀਂ ਹੈ, ਇਹ ਇੱਕਠੇ ਰੂਪ ਵਿੱਚ ਸੰਸਾਧਨ ਅਤੇ ਟੈਕਨੋਲੋਜੀ ਹੈ।

ਪਿਛਲੇ ਸਾਲ ਅਸੀਂ ਇਹ ਵੀ ਸਿੱਧ ਕੀਤਾ ਕਿ ਅਸੀਂ ਵੱਖਰੇ ਤਰੀਕੇ ਨਾਲ ਰਾਜਨੀਤੀ ਕਰ ਸਕਦੇ ਹਾਂ। ਇਸ ਪਤਝੜ ਦੀ ਰੁੱਤ ਸਾਡੇ ਕੋਲ ਰੈਂਫਰੈਂਡਮ ਹੋਵੇਗਾ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆਂ ਦੇ ਨਿਵਾਸੀ ਸਾਨੂੰ ਦੱਸਣਗੇ ਕਿ ਕੀ ਉਹ ਅਜਿਹਾ ਚੋਣ ਸਿਸਟਮ ਚਾਹੁੰਦੇ ਹਨ ਜੋ ਸਹਿਯੋਗ ਨੂੰ ਪ੍ਰੋਤਸਾਹਨ ਦੇਵੇ ਜਾਂ ਫੇਰ ਇਹੀ ਪੁਰਾਣਾ। ਮੇਰਾ ਯਕੀਨ ਹੈ ਕਿ ਸਾਨੂੰ ਬਿਹਤਰ ਨਤੀਜੇ ਮਿਲਣਗੇ, ਜਦ ਅਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰਾਂਗੇ ਕਿ ਸਾਡੀ ਏਕਤਾ ਕਿਸ ਵਿੱਚ ਹੈ। ਜੇ ਅਸੀਂ ਮੁਸ਼ਕਿਲਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਅਤੇ ਬਿਹਤਰ ਬੀ.ਸੀ. ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਰਲ ਕੇ ਕੰਮ ਕਰਨਾ ਪਵੇਗਾ।

ਅਸੀਂ ਲੋਕਾਂ ਲਈ ਵਧੀਆ ਨਤੀਜੇ ਲਿਆਉਣ ਅਤੇ ਬੀ.ਸੀ. ਵਿੱਚ ਹਰ ਕਿਸੇ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਮਿਹਨਤ ਨਾਲ ਕੰਮ ਕਰਦੇ ਰਹਾਂਗੇ।

ਵੱਲੋਂ ਜੌਨ੍ਹ ਹੋਰਗਨ
ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ