ਇਮਰਾਨ ਨੇ 14 ਕਰੋੜ ਰੁਪਏ ਦੇ ਸਰਕਾਰੀ ਤੋਹਫੇ ਦੁਬਈ ਵਿੱਚ ਵੇਚੇ: ਸ਼ਾਹਬਾਜ਼ ਸ਼ਰੀਫ

0
1272

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 14 ਕਰੋੜ ਰੁਪਏ ਦੇ ਸਰਕਾਰੀ ਤੋਹਫੇ ਦੁਬਈ ਵਿਚ ਵੇਚੇ ਹਨ, ਇਸ ਦੇ ਸਰਕਾਰ ਕੋਲ ਸਬੂਤ ਮੌਜੂਦ ਸਨ। ਇਸ ਤੋਂ ਪਹਿਲਾਂ ਇਮਰਾਨ ਨੇ ਸ਼ਰੀਫ ਪਰਿਵਾਰ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਨਾਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵਿਚ ਜਾਇਦਾਦ ਬਣਾਈ ਹੈ ਤੇ ਉਨ੍ਹਾਂ ਦੇ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੈਸੇ ਜਮ੍ਹਾਂ ਹਨ।